17 ਅਤੇ 21 ਜਨਵਰੀ ਨੂੰ CTET ਪ੍ਰੀਖਿਆ ’ਚ ਸ਼ਾਮਲ ਹੋਣ ਵਾਲੇ ਉਮੀਦਵਾਰਾਂ ਲਈ ਜ਼ਰੂਰੀ ਸੂਚਨਾ, ਕਰੋ ਚੈੱਕ
17 ਅਤੇ 21 ਜਨਵਰੀ ਨੂੰ ਹੋਣ ਵਾਲੀ ਸੀਟੀਈਟੀ ਪ੍ਰੀਖਿਆ ’ਚ ਸ਼ਾਮਲ ਹੋਣ ਵਾਲੇ ਉਮੀਦਵਾਰਾਂ ਲਈ ਜ਼ਰੂਰੀ ਸੂਚਨਾ ਹੈ। ਬੋਰਡ ਨੇ ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ ਕਰ ਦਿੱਤੇ ਹਨ। ਕੇਂਦਰੀ ਮਾਧਿਆਮਿਕ ਸਿੱਖਿਆ ਬੋਰਡ ( Central Board of Secondary Education CBSE) ਨੇ ਕੇਂਦਰੀ ਅਧਿਆਪਕ ਪਾਤਰਤਾ ਪ੍ਰੀਖਿਆ (Central Teacher Eligibility Test, CTET 2021) ਲਈ ਹਾਲ ਟਿਕਟ ਅਧਿਕਾਰਕ ਵੈਬਸਾਈਟ ctet.nic.in ’ਤੇ ਰਿਲੀਜ਼ ਕੀਤਾ ਹੈ। ਅਜਿਹੇ ’ਚ ਉਹ ਉਮੀਦਵਾਰ, ਜੋ ਇਸ ਪ੍ਰੀਖਿਆ ’ਚ ਸ਼ਾਮਲ ਹੋਣ ਵਾਲੇ ਹਨ, ਉਹ ਅਧਿਕਾਰਕ ਵੈਬਸਾਹੀਟ ’ਤੇ ਜਾ ਕੇ ਡਾਊਨਲੋਡ ਕਰ ਸਕਦੇ ਹਨ। ਇਸ ਤੋਂ ਬਾਅਦ ਉਮੀਦਵਾਰ ਚਾਹੁਣ ਤਾਂ ਹੇਠਾਂ ਦਿੱਤੇ ਗਏ ਆਸਾਨ ਸਟੈਪਸ ਨੂੰ ਫਾਲੋ ਕਰਕੇ ਕਾਰਡ ਨੂੰ ਡਾਊਨਲੋਡ ਕਰ ਸਕਦੇ ਹਨ।
ਸੀਬੀਐੱਸਈ ਸੀਟੀਈਟੀ ਐਡਮਿਟ ਕਾਰਡ ਡਾਊਨਲੋਡ ਕਰਨ ਲਈ ਸਭ ਤੋਂ ਪਹਿਲਾਂ ਉਮੀਦਵਾਰਾਂ ਨੂੰ ਪ੍ਰੀਖਿਆ ਵੈਬਸਾਈਟ https://ctet.nic.in/ ’ਤੇ ਜਾਣਾ ਪਵੇਗਾ। ਇਸ ਤੋਂ ਬਾਅਦ ‘ਡਾਊਨਲੋਡ ਐਡਮਿਟ ਕਾਰਡ ਸੀਟੀਈਟੀ ਦਸੰਬਰ 2021’ ’ਤੇ ਕਲਿਕ ਕਰੋ। ਇਸ ਤੋਂ ਬਾਅਦ ਲਾਗਿਨ ਕਰਨ ਲਈ ਅਰਜ਼ੀ ਨੰਬਰ ਅਤੇ ਜਨਮ ਤਰੀਕ ਦਰਜ ਕਰੋ। ਹੁਣ ਸਬਮਿਟ ’ਤੇ ਕਲਿਕ ਕਰੋ। ਇਸ ਤੋਂ ਬਾਅਦ ਤੁਹਾਡਾ ਸੀਬੀਐੱਸਈ ਸੀਟੀਈਟੀ 2021 ਦਾਖਲਾ ਪੱਤਰ ਵਿਖਾਈ ਦੇਵੇਗਾ। ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਦਾਖਲਾ ਪੱਤਰ ਡਾਊਨਲੋਡ ਕਰਨ ਅਤੇ ਪ੍ਰੀਖਿਆ ਤੋਂ ਪਹਿਲਾਂ ਇਕ ਪ੍ਰਿੰਟਆਊਟ ਲੈ ਲੈਣ ਕੇਂਦਰੀ ਮਾਧਿਆਮਿਕ ਸਿੱਖਿਆ ਬੋਰਡ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ, ਸੋਧੇ ਹੋਏ ਪ੍ਰੋਗਰਾਮ ਅਨੁਸਾਰ, ਸੀਬੀਐੱਸਈ ਸੀਟੀਈਟੀ 2021 ਪ੍ਰੀਖਿਆ 17 ਜਨਵਰੀ ਅਤੇ 21 ਜਨਵਰੀ 2022 ਨੂੰ ਹੋਵੇਗੀ। ਇਹ ਪ੍ਰੀਖਿਆ 17 ਜਨਵਰੀ ਨੂੰ ਇਕ ਸ਼ਿਫਟ ’ਚ ਲਈ ਜਾਵੇਗੀ। ਉੱਥੇ ਇਹ ਪ੍ਰੀਖਿਆ 21 ਜਨਵਰੀ ਨੂੰ ਦੋ ਸ਼ਿਫਟਾਂ ’ਚ ਹੋਵੇਗੀ। ਉੱਥੇ ਪਹਿਲੀ ਸਿਫ਼ਟ ਸਵੇਰੇ 9:30 ਵਜੇ ਤੋਂ ਦੁਪਹਿਰ 12:00 ਵਜੇ ਤਕ ਅਤੇ ਦੂਜੀ ਸ਼ਿਫਟ ਦੁਪਹਿਰ 2:30 ਵਜੇ ਤੋਂ ਸ਼ਾਮ 5;00 ਵਜੇ ਤਕ ਹੋਵੇਗੀ।
ਜ਼ਿਕਰਯੋਗ ਹੈ ਕਿ ਸੀਬੀਐੱਸਈ ਵੱਲੋਂ ਪਹਿਲਾਂ ਇਹ ਪ੍ਰੀਖਿਆ16 ਅਤੇ 17 ਦਸੰਬਰ ਨੂੰ ਹੋਣੀ ਸੀ। ਪਰ ਤਕਨੀਕੀ ਸਮੱਸਿਆ ਕਾਰਨ 16 ਦਸੰਬਰ ਨੂੰ ਦੂਜੀ ਸ਼ਿਫਟ ’ਚ ਹੋਣ ਵਾਲੀ ਸੀਟੀਈਟੀ ਪ੍ਰੀਖਿਆ 2 ਅਤੇ 17 ਦਸੰਬਰ ਨੂੰ ਹੋਣ ਵਾਲੇ ਦੋਵੇਂ ਪੇਪਰਾਂ ਦੀ ਪ੍ਰੀਖਿਆ ਮੁਲਤਵੀ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਬੋਰਡ ਨੇ ਸੋਧਿਆ ਪ੍ਰੀਖਿਆ ਸ਼ਡਿਊਲ ਜਾਰੀ ਕੀਤਾ ਸੀ। ਇਸ ਅਨੁਸਾਰ, 16 ਨੂੰ ਹੋਣ ਵਾਲੀ ਪ੍ਰੀਖਿਆ 17ਜਨਵਰੀ ਅਤੇ 17 ਦਸੰਬਰ ਨੂੰ ਹੋਣ ਵਾਲੀ ਪ੍ਰੀਖਿਆ 21 ਜਨਵਰੀ ਨੂੰ ਲਈ ਜਾਵੇਗੀ। ਜ਼ਿਕਰਯੋਗ ਹੈ ਕਿ ਸੀਟੀਈਟੀ 2021 ਦਾ ਆਯੋਜਨ ਪਹਿਲੀ ਵਾਰ ਆਨਲਾਈਨ ਮੋਡ ’ਚ ਕੀਤਾ ਜਾ ਰਿਹਾ ਹੈ। ਆਨਲਾਈਨ ਪ੍ਰੀਖਿਆ ਦੇਸ਼ ਭਰ ’ਚ ਵੱਖ-ਵੱਖ ਪ੍ਰੀਖਿਆ ਕੇਂਦਰਾਂ ’ਚ ਚੱਲ ਰਹੀ ਹੈ। ਉੱਥੇ ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਤਾਜ਼ਾ ਅਪਡੇਟ ਲਈ ਸੀਟੀਈਟੀ ਪ੍ਰੀਖਿਆ ਵੈਬਸਾਈਟ ਦੀ ਜਾਂਚ ਕਰਦੇ ਰਹਿਣ।