muktsar
Muktsar ਦੇ ਇਕ ਘਰ ‘ਚ ਗੈਸ ਲੀਕ ਹੋਣ ਕਾਰਨ ਫਟਿਆ ਸਿਲੰਡਰ, ਰਸੋਈ ਦੀ ਛੱਤ ਉੱਡੀ, ਇੱਕ ਜ਼ਖ਼ਮੀ ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਪ੍ਰਦੀਪ ਨੇ ਦੱਸਿਆ ਕਿ ਉਹ ਸੋਮਵਾਰ ਸਵੇਰੇ ਚਾਰ ਵਜੇ ਉੱਠ ਕੇ ਰਸੋਈ ‘ਚ ਚਾਹ ਬਣਾਉਣ ਗਿਆ ਸੀ। ਜਦੋਂ ਗੈਸ ਚਲਾਉਣ ਲੱਗਾ ਤਾਂ ਇਸ ਤੋਂ ਬਾਅਦ ਸਿਲੰਡਰ ਫਟਣ ਕਾਰਨ ਜ਼ਬਰਦਸਤ ਧਮਾਕਾ ਹੋਇਆ ਅਤੇ ਰਸੋਈ ਦੀ ਛੱਤ ਉੱਡ ਗਈ। ਫਰਿੱਜ, ਭਾਂਡੇ ਅਤੇ ਹੋਰ ਸਾਮਾਨ ਟੁੱਟ ਗਿਆ। ਜਦਕਿ ਉਸ ਦਾ ਚਿਹਰਾ ਵੀ ਮਾਮੂਲੀ ਸੜ ਗਿਆ ਹੈ ਅਤੇ ਉਸ ਦੀਆਂ ਲੱਤਾਂ ‘ਤੇ ਵੀ ਸੱਟਾਂ ਦੇ ਨਿਸ਼ਾਨ ਹਨ। ਸਿਲੰਡਰ ਫਟਣ ਕਾਰਨ ਇਸ ਦਾ ਕਾਫੀ ਨੁਕਸਾਨ ਹੋਇਆ ਹੈ।
Post Views: 704
Back to top button