google.com, pub-8820697765424761, DIRECT, f08c47fec0942fa0
Muktsar News

ਭਾਰਤੀ ਰੱਖਿਆ ਸੇਵਾਵਾਂ ‘ਚ ਤਾਇਨਾਨ ਪਿੰਡ ਹੀਰਕੇ ਕਲਾਂ ਦੇ ਜਵਾਨ ਦੀ ਮੌਤ : Muktsar News

ਭਾਰਤੀ ਰੱਖਿਆ ਸੇਵਾਵਾਂ ਡਿਫੈਂਸ ਸਕਿਓਰਟੀ ਕੋਰਪਸ ‘ਚ ਤਾਇਨਾਤ ਜ਼ਲਿ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਹਰੀਕੇ ਕਲਾਂ ਦੇ ਨੌਜਾਵਨ ਅੰਗਰੇਜ਼ ਸਿੰਘ ਦੀ ਡਿਊਟੀ ਦੌਰਾਨ ਸਿਹਤ ਵਿਗੜਣ ਕਾਰਨ ਮੌਤ ਹੋ ਗਈ। ਇਸਤੋਂ ਪਹਿਲਾਂ ਉਹ ਫੌਜ ‘ਚ ਸੂਬੇਦਾਰ ਵਜੋਂ ਸੇਵਾਮੁਕਤ ਹੋਏ ਸੀ ਅਤੇ ਹੁਣ ਉੜੀਸਾ ਵਿਖੇ ਭਾਰਤੀ ਰੱਖਿਆ ਸੇਵਾਵਾਂ ‘ਚ ਤਾਇਨਾਤ ਸਨ। ਉਨਾਂ੍ਹ ਦੀ ਮਿ੍ਤਕ ਦੇਹ ਨੂੰ ਅੱਜ ਰੱਖਿਆ ਸੇਵਾਵਾਂ ਦੇ ਜਵਾਨ ਪਿੰਡ ਹਰੀਕੇ ਕਲਾਂ ਲੈ ਕੇ ਪੁੱਜੇ। ਅੰਗਰੇਜ਼ ਸਿੰਘ ਦਾ ਅੰਤਿਮ ਸਸਕਾਰ ਅੱਜ ਉਨਾਂ੍ਹ ਦੇ ਜੱਦੀ ਪਿੰਡ ਹਰੀਕੇ ਕਲਾਂ ਵਿਖੇ ਹੋਇਆ ਜਿੱਥੇ ਉਸਨੂੰ ਫੌਜ਼ ਵੱਲੋਂ ਸਲਾਮੀ ਦਿੱਤੀ ਗਈ। ਇਸ ਮੌਕੇ ਕੋਈ ਪ੍ਰਸ਼ਾਸਨਿਕ ਜਾਂ ਸਰਕਾਰ ਦਾ ਨੁਮਾਇੰਦਾ ਨਹੀਂ ਪਹੁੰਚਿਆ। ਅੰਗਰੇਜ਼ ਸਿੰਘ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਇਸ ਗੱਲ ਦਾ ਰੋੋਸ ਜਾਹਿਰ ਕੀਤਾ ਕਿ ਪ੍ਰਸ਼ਾਸਨ ਅਤੇ ਸਰਕਾਰ ਦੇ ਸਥਾਨਕ ਨੁਮਾਇੰਦਿਆ ਨੂੰ ਜਾਣਕਾਰੀ ਹੋਣ ਦੇ ਬਾਵਜੂਦ ਕੋਈ ਵੀ ਅੰਤਿਮ ਸਸਕਾਰ ਮੌਕੇ ਨਹੀਂ ਪਹੁੰਚਿਆ। ਜਦਕਿ ਅੰਗਰੇਜ਼ ਸਿੰਘ ਫੌਜ਼ ‘ਚ ਅਤੇ ਹੁਣ ਰੱਖਿਆ ਸੇਵਾਵਾਂ ‘ਚ ਦੇਸ਼ ਲਈ ਤਨਦੇਹੀ ਨਾਲ ਆਪਣੀ ਡਿਊਟੀ ਕਰਦਾ ਰਿਹਾ ਹੈ। ਇਸ ਮੌਕੇ ਵੱਡੀ ਗਿਣਤੀ ‘ਚ ਸਾਕ ਸਬੰਧੀਆਂ ਤੇ ਇਲਾਕਾ ਵਾਸੀਆਂ ਨੇ ਉਨਾਂ੍ਹ ਨੂੰ ਅੰਤਿਮ ਵਿਦਾਇਗੀ ਦਿੱਤੀ।

: Sri Muktsar Sahib Online Punjabi News

Related Articles

Leave a Reply

Your email address will not be published. Required fields are marked *

Back to top button