google.com, pub-8820697765424761, DIRECT, f08c47fec0942fa0
National NewsPunjab News

Agneepath Army Recruitment: 4 ਦਿਨਾਂ ‘ਚ 1 ਲੱਖ ਤੋਂ ਵੱਧ ਨੌਜਵਾਨਾਂ ਨੇ ਕਰਵਾਈ ਰਜਿਸਟ੍ਰੇਸ਼ਨ, ਜਾਣੋ ਮੁੱਖ ਗੱਲਾਂ

Agneepath Army Recruitment: ਭਾਰਤੀ ਹਵਾਈ ਸੈਨਾ (indian Air force recruitment) 'ਚ ਅਗਨੀਪਥ ਸਕੀਮ ਦੀ ਭਰਤੀ ਦੇ ਤਹਿਤ 4 ਦਿਨਾਂ 'ਚ 1 ਲੱਖ ਤੋਂ ਵੱਧ ਉਮੀਦਵਾਰਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਇਸ ਸਾਲ ਕੁੱਲ 3 ਹਜ਼ਾਰ ਅਗਨੀਵੀਰ ਵਾਯੂ ਦੀ ਭਰਤੀ ਕੀਤੀ ਜਾਣੀ ਹੈ। ਜਾਣਕਾਰੀ ਅਨੁਸਾਰ 27 ਜੂਨ ਸ਼ਾਮ 5 ਵਜੇ ਤੱਕ ਕਰੀਬ 1 ਲੱਖ 11 ਹਜ਼ਾਰ ਉਮੀਦਵਾਰਾਂ ਨੇ ਆਨਲਾਈਨ ਰਜਿਸਟਰੇਸ਼ਨ ਕਰਵਾਈ ਹੈ।

news

Agneepath Army Recruitment: ਭਾਰਤੀ ਹਵਾਈ ਸੈਨਾ (indian Air force recruitment) ‘ਚ ਅਗਨੀਪਥ ਸਕੀਮ ਦੀ ਭਰਤੀ ਦੇ ਤਹਿਤ 4 ਦਿਨਾਂ ‘ਚ 1 ਲੱਖ ਤੋਂ ਵੱਧ ਉਮੀਦਵਾਰਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਇਸ ਸਾਲ ਕੁੱਲ 3 ਹਜ਼ਾਰ ਅਗਨੀਵੀਰ ਵਾਯੂ ਦੀ ਭਰਤੀ ਕੀਤੀ ਜਾਣੀ ਹੈ।

ਜਾਣਕਾਰੀ ਅਨੁਸਾਰ 27 ਜੂਨ ਸ਼ਾਮ 5 ਵਜੇ ਤੱਕ ਕਰੀਬ 1 ਲੱਖ 11 ਹਜ਼ਾਰ ਉਮੀਦਵਾਰਾਂ ਨੇ ਆਨਲਾਈਨ ਰਜਿਸਟਰੇਸ਼ਨ ਕਰਵਾਈ ਹੈ। ਪਹਿਲੇ ਪੜਾਅ ਵਿੱਚ 24 ਜੂਨ ਨੂੰ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਸੀ, ਜੋ 5 ਜੁਲਾਈ ਤੱਕ ਚੱਲੇਗੀ। ਇਸ ਤੋਂ ਬਾਅਦ 24 ਤੋਂ 31 ਜੁਲਾਈ ਤੱਕ ਵੱਖ-ਵੱਖ ਸ਼ਹਿਰਾਂ ਦੇ 250 ਕੇਂਦਰਾਂ ‘ਤੇ ਆਨਲਾਈਨ ਸਟਾਰ ਪ੍ਰੀਖਿਆਵਾਂ ਹੋਣਗੀਆਂ। ਫਿਰ 10 ਅਗਸਤ ਤੋਂ ਦੂਜੇ ਪੜਾਅ ਲਈ ਉਮੀਦਵਾਰਾਂ ਨੂੰ ਕਾਲ ਲੈਟਰ ਭੇਜੇ ਜਾਣਗੇ।

ਅਗਨੀਵੀਰ ਵਾਯੂ ਭਰਤੀ ਦਾ ਦੂਜਾ ਪੜਾਅ ਅਗਨੀਵੀਰ-ਵਾਯੂ ਚੋਣ ਕੇਂਦਰਾਂ ‘ਤੇ ਹੀ ਕਰਵਾਇਆ ਜਾਵੇਗਾ। ਜਿੱਥੇ 21 ਤੋਂ 28 ਅਗਸਤ ਤੱਕ ਦੂਜੇ ਪੜਾਅ ਦੀ ਪ੍ਰਕਿਰਿਆ ਹੋਵੇਗੀ ਅਤੇ ਫਿਰ 29 ਅਗਸਤ ਤੋਂ 8 ਨਵੰਬਰ ਤੱਕ ਮੈਡੀਕਲ ਜਾਂਚ ਹੋਵੇਗੀ।

ਇਸ ਤੋਂ ਬਾਅਦ ਨਤੀਜਾ ਅਤੇ ਨਾਮਾਂਕਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਸਫਲ ਉਮੀਦਵਾਰਾਂ ਦੀ ਆਰਜ਼ੀ ਸੂਚੀ 1 ਦਸੰਬਰ, 2022 ਨੂੰ ਜਾਰੀ ਕੀਤੀ ਜਾਵੇਗੀ। ਫਿਰ ਨਾਮਾਂਕਣ ਸੂਚੀ ਅਤੇ ਕਾਲ ਲੈਟਰ 11 ਦਸੰਬਰ 2022 ਨੂੰ ਜਾਰੀ ਕੀਤਾ ਜਾਵੇਗਾ। ਦਾਖਲੇ ਦੀ ਮਿਆਦ 22 ਤੋਂ 29 ਦਸੰਬਰ 2022 ਰੱਖੀ ਗਈ ਹੈ ਅਤੇ ਅੰਤ ਵਿੱਚ ਕੋਰਸ 30 ਦਸੰਬਰ 2022 ਤੋਂ ਸ਼ੁਰੂ ਕੀਤਾ ਜਾਵੇਗਾ।

Related Articles

Leave a Reply

Your email address will not be published. Required fields are marked *

Back to top button