google.com, pub-8820697765424761, DIRECT, f08c47fec0942fa0
Punjab NewsSports

ਓਪਨ ਬਾਕਸਿੰਗ ਚੈਂਪੀਅਨਸ਼ਿਪ ‘ਚ ਹਰਪ੍ਰਰੀਤ ਨੇ ਜਿੱਤਿਆ ਸੋਨ ਤਮਗਾ

news

ਤਰਨਤਾਰਨ ਜ਼ਿਲ੍ਹੇ ਦੇ ਪਿੰਡ ਕੁੱਲਾ ਨਿਵਾਸੀ 27 ਸਾਲਾ ਹਰਪ੍ਰਰੀਤ ਸਿੰਘ ਨੇ ਥਾਈਲੈਂਡ ‘ਚ ਹੋਏ ਓਪਨ ਬਾਕਸਿੰਗ ਚੈਪੀਅਨਸ਼ਿਪ ਮੁਕਾਬਲੇ ‘ਚ ਵੀਰਵਾਰ ਨੂੰ ਸੋਨ ਤਮਗਾ ਜਿੱਤ ਕੇ ਜਿਥੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ ਉੱਥੇ ਹੀ ਪਿੰਡ ਕੁੱਲਾ ਦੇ ਨਾਲ ਨਾਲ ਜ਼ਿਲ੍ਹਾ ਤਰਨਤਾਰਨ ਨੂੰ ਵੀ ਮਾਣ ਦੁਵਾਇਆ ਹੈ। ਇਸ ਤੋਂ ਵੀ ਵੱਡੀ ਗੱਲ ਇਹ ਹੋਈ ਕਿ ਵੀਰਵਾਰ ਨੂੰ ਹੀ ਹਰਪ੍ਰਰੀਤ ਦੇ ਘਰ ਪੁੱਤਰ ਨੇ ਵੀ ਜਨਮ ਲਿਆ। ਜਿਸ ਦੇ ਚਲਦਿਆਂ ਘਰ ਵਿਚ ਆਈ ਦੋਹਰੀ ਖੁਸ਼ੀ ਸਾਂਝੀ ਕਰਨ ਲਈ ਲੋਕਾਂ ਦਾ ਤਾਂਤਾ ਲੱਗ ਗਿਆ।

ਦੱਸਣਾ ਬਣਦਾ ਹੈ ਕਿ ਹਰਪ੍ਰਰੀਤ ਦਾ ਪਿਤਾ ਅਮਰੀਕ ਸਿੰਘ ਭਾਰਤੀ ਫ਼ੌਜ ਵਿਚੋਂ ਸੇਵਾ ਮੁਕਤ ਹੋਇਆ ਹੈ ਅਤੇ ਉਹ ਵੀ ਬਾਕਸਿੰਗ ਦਾ ਖਿਡਾਰੀ ਸੀ। ਹਰਪ੍ਰਰੀਤ ਦਾ ਭਰਾ ਜੋਰਾਵਰ ਸਿੰਘ ਵੀ ਭਾਰਤੀ ਫੌਜ ਵਿਚ ਗਿਆ ਤੇ ਰਾਸ਼ਟਰ ਪੱਧਰ ਦਾ ਬਾਕਸਿੰਗ ਖਿਡਾਰੀ ਵੀ ਬਣਿਆ ਹੈ। ਪਰ 1 ਸਤੰਬਰ 2020 ਨੂੰ ਜੋਰਾਵਰ ਸਿੰਘ ਸ਼ਹਿਦ ਹੋ ਗਿਆ। ਹਰਪ੍ਰਰੀਤ ਸਿੰਘ ਦੇ ਪਿਤਾ ਨੇ ਬਾਕਸਿੰਗ ਵਿਚ ਆਪਣਾ ਨਾਂ ਤਾਂ ਬਣਾਇਆ ਹੀ ਨਾਲ ਹੀ ਪੁੱਤਰਾਂ ਨੂੰ ਵੀ ਇਸੇ ਖੇਡ ਨਾਲ ਜੋੜਿਆ। ਇਕ ਪਾਸੇ ਜਿਥੇ ਦੇਸ਼ ਹਰਪ੍ਰਰੀਤ ਸਿੰਘ ਦੇ ਮੈਡਲ ਜਿੱਤਣ ਦੀ ਖੁਸ਼ੀ ਮਨਾ ਰਿਹਾ ਹੈ ਉਥੇ ਹੀ ਉਸ ਦੀ ਪਤਨੀ ਸਿਮਰਨਜੀਤ ਕੌਰ ਨੇ ਅੱਜ ਹੀ ਪੁੱਤਰ ਨੂੰ ਜਨਮ ਦਿੱਤਾ।

Tarn Tran News

Related Articles

Leave a Reply

Your email address will not be published. Required fields are marked *

Back to top button