google.com, pub-8820697765424761, DIRECT, f08c47fec0942fa0
Punjab News

ਸਬਸਿਡੀ ਲੈਣ ਲਈ ਕਿਸਾਨ 15 ਤਕ ਅਪਲਾਈ ਕਰਨ : ਡੀਸੀ

Tarn Taran News

ਡਿਪਟੀ ਕਮਿਸ਼ਨਰ ਮੋਨੀਸ਼ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚੌਗਿਰਦੇ ਦੀ ਸਾਂਭ-ਸੰਭਾਲ ਲਈ ਪਰਾਲੀ ਤੋਂ ਪੈਦਾ ਹੁੰਦੇ ਧੂੰਏ ਦੀ ਰੋਕਥਾਮ ਲਈ ਵੱਡੇ ਪੱਧਰ ‘ਤੇ ਉਪਰਾਲੇ ਕੀਤੇ ਜਾ ਰਹੇ ਹਨ।

ਇਨਾਂ੍ਹ ਉਪਰਾਲਿਆਂ ਤਹਿਤ ਸਰਕਾਰ ਵੱਲੋਂ ਪਰਾਲੀ ਨੂੰ ਬਿਨਾਂ ਸਾੜੇ ਸਾਂਭਣ ਵਾਲੇ ਸੰਦ ਤੇ ਪਰਾਲੀ ਸਮੇਤ ਕਣਕ ਦੀ ਬਿਜਾਈ ਕਰਨ ਵਾਲੀਆਂ ਮਸ਼ੀਨਾਂ, ਜਿਨਾਂ੍ਹ ਵਿਚ ਹੈਪੀ ਸੀਡਰ, ਸੁਪਰ ਸੀਡਰ, ਪੈਡੀ ਸਟਰਾਅ ਚੋਪਰ, ਮਲਚਰ, ਜ਼ੀਰੋ ਡਰਿਲ, ਐੱਮਬੀ ਪਲਾਓ, ਬੇਲਰ, ਰੇਕ ਸੁਪਰ ਐੱਸਐੱਮਐੱਸ, ਰੀਪਰ ਕਮ ਬਾਂਈਡਰ, ਰੋਟਰੀ ਸ਼ਲੈਸ਼ਰ, ਕਰਾਪ ਰੀਪਰ ਆਦਿ ਕਿਸਾਨਾਂ, ਪੰਚਾਇਤਾਂ, ਸਹਿਕਾਰੀ ਸੁਸਾਇਟੀਆਂ ਤੇ ਪੰਚਾਇਤਾਂ ਨੂੰ ਦਿੱਤੇ ਜਾਣੇ ਹਨ। ਕਿਸਾਨ ਇਹ ਸਬਸਿਡੀ ਲੈਣ ਲਈ ਆਨ ਲਾਈਨ 15 ਅਗਸਤ ਤਕ ਅਪਲਾਈ ਕਰ ਸਕਦੇ ਹਨ।

ਮੁੱਖ ਖੇਤੀਬਾੜੀ ਅਧਿਕਾਰੀ ਡਾ. ਹਰਪਾਲ ਸਿੰਘ ਪੰਨੂ ਨੇ ਦੱਸਿਆ ਕਿ ਦਿੱਤੇ ਜਾਣ ਵਾਲੇ ਸੰਦਾਂ, ਸਬਸਿਡੀ ਅਤੇ ਹੋਰ ਵੇਰਵੇ ਵਿਭਾਗ ਦੀ ਵੈੱਬਸਾਈਟ ਉੱਤੇ ਵੇਖੇ ਜਾ ਸਕਦੇ ਹਨ। ਉਨਾਂ੍ਹ ਦੱਸਿਆ ਕਿ ਇਸੇ ਵੈੱਬ ਸਾਈਟ ‘ਤੇ ਡੀਲਰ, ਨਿਰਮਾਤਾ ਦੀ ਸੂਚੀ ਵੀ ਮੌਜੂਦ ਹੈ। ਜੇਕਰ ਕੋਈ ਕਿਸਾਨ ਵਿਅਕਤੀਗਤ ਤੌਰ ਉੱਤੇ ਅਪਲਾਈ ਕਰਨਾ ਚਾਹੁੰਦਾ ਹੈ ਤਾਂ ਉਹ ਆਪਣੇ ਅਧਾਰ ਕਾਰਡ, ਬੈਂਕ ਖਾਤੇ ਦੀ ਜਾਣਕਾਰੀ, ਰੱਦ ਕੀਤਾ ਚੈੱਕ, ਜਾਤ ਦਾ ਸਰਟੀਫਿਕੇਟ, ਫੋਟੋਗ੍ਰਾਫ ਅਤੇ ਝੋਨਾ ਵੇਚਣ ਮੌਕੇ ਪ੍ਰਰਾਪਤ ਕੀਤਾ ਜੇ ਫਾਰਮ ਨਾਲ ਜ਼ਰੂਰ ਲਗਾਉਣ।

ਇਸ ਤੋਂ ਇਲਾਵਾ ਜੇਕਰ ਕੋਈ ਕਿਸਾਨ ਗਰੁੱਪ ਵਜੋਂ, ਸਹਿਕਾਰੀ ਸੁਸਾਇਟੀ, ਪੰਚਾਇਤ ਜਾਂ ਕਿਸਾਨ ਉਤਪਾਦਕ ਸੰਗਠਨ ਤਹਿਤ ਸੰਦ ਲੈਣ ਲਈ ਅਪਲਾਈ ਕਰਨਾ ਚਾਹੁੰਦਾ ਹੈ ਤਾਂ ਉਹ ਆਪਣਾ ਪੈਨ ਨੰਬਰ, ਰਜਿਸਟਰੇਸ਼ਨ ਸਰਟੀਫਿਕੇਟ, ਪ੍ਰਧਾਨ ਤੇ 2 ਹੋਰ ਮੈਂਬਰਾਂ ਦੇ ਅਧਾਰ ਕਾਰਡ, ਬੈਂਕ ਖਾਤੇ ਦੀ ਜਾਣਕਾਰੀ, ਰੱਦ ਕੀਤਾ ਚੈੱਕ ਅਤੇ ਪ੍ਰਧਾਨ ਦੀ ਫੋਟੋ ਨਾਲ ਅਪਲਾਈ ਕਰਨ। ਉਨਾਂ੍ਹ ਸਪੱਸ਼ਟ ਕੀਤਾ ਕਿ ਜੇਕਰ ਕਿਸੇ ਕਿਸਾਨ ਨੇ ਪਿਛਲੇ ਚਾਰ ਸਾਲਾਂ ਵਿਚ ਕਿਸੇ ਖੇਤੀ ਸੰਦ ਉੱਤੇ ਸਬਸਿਡੀ ਪ੍ਰਰਾਪਤ ਕੀਤੀ ਹੈ ਤਾਂ ਉਹ ਇਸ ਲਈ ਅਪਲਾਈ ਨਹੀਂ ਕਰ ਸਕਦਾ। ਉਨਾਂ੍ਹ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਬਸਿਡੀ ਦਾ ਲਾਭ ਲੈਣ ਲਈ 15 ਅਗਸਤ ਤੋਂ ਪਹਿਲਾਂ-ਪਹਿਲਾਂ ਅਪਲਾਈ ਜਰੂਰ ਕਰਨ, ਤਾਂ ਜੋ ਪਰਾਲੀ ਦੀ ਸਾਂਭ-ਸੰਭਾਲ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਕੀਤੀ ਜਾ ਸਕੇ।

Related Articles

Leave a Reply

Your email address will not be published. Required fields are marked *

Back to top button